pa_tq/1CO/11/01.md

1.6 KiB

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਦੀ ਰੀਸ ਕਰਨ ਲਈ ਆਖਦਾ ਹੈ ?

ਪੌਲੁਸ ਉਹਨਾਂ ਨੂੰ ਆਪਣੀ (ਪੌਲੁਸ) ਦੀ ਰੀਸ ਕਰਨ ਲਈ ਆਖਦਾ ਹੈ [11:1]

ਪੌਲੁਸ ਨੇ ਕਿਸਦੀ ਰੀਸ ਕੀਤੀ ?

ਪੌਲੁਸ ਨੇ ਮਸੀਹ ਦੀ ਰੀਸ ਕੀਤੀ [11:1]

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਦੀ ਕਿਸ ਗੱਲ ਤੋਂ ਵਡਿਆਈ ਕਰਦਾ ਹੈ ?

ਪੌਲੁਸ ਨੇ ਉਹਨਾਂ ਦੀ ਵਡਿਆਈ ਕੀਤੀ ਕਿਉਂ ਜੋ ਉਹਨਾਂ ਨੇ ਸਭਨੀਂ ਗੱਲਾਂ ਵਿੱਚ ਉਸਨੂੰ ਚੇਤੇ ਰੱਖਿਆ ਅਤੇ ਜਿਸ ਪ੍ਰਕਾਰ ਉਹਨਾਂ ਨੂੰ ਰੀਤਾਂ ਸੌਂਪੀਆਂ ਗਈਆਂ ਫੜ੍ਹੀ ਰੱਖਿਆ [11:2]

ਮਸੀਹ ਦਾ ਸਿਰ ਕੌਣ ਹੈ ?

ਪਰਮੇਸ਼ੁਰ ਮਸੀਹ ਦਾ ਸਿਰ ਹੈ [11:3]

ਆਦਮੀ ਦਾ ਸਿਰ ਕੌਣ ਹੈ ?

ਮਸੀਹ ਹਰੇਕ ਆਦਮੀ ਦਾ ਸਿਰ ਹੈ [11:3]

ਇਸਤ੍ਰੀ ਦਾ ਸਿਰ ਕੌਣ ਹੈ ?

ਇਸਤ੍ਰੀ ਦਾ ਸਿਰ ਆਦਮੀ ਹੈ [11:3]

ਜੇ ਕੋਈ ਆਦਮੀ ਸਿਰ ਢੱਕੇ ਪ੍ਰਾਰਥਨਾ ਕਰਦਾ ਹੈ ਤਾਂ ਕੀ ਹੁੰਦਾ ਹੈ ?

ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ ਜੇ ਸਿਰ ਨੂੰ ਪ੍ਰਾਰਥਨਾ ਵਿੱਚ ਢੱਕਦਾ ਹੈ [11:4]