# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਦੀ ਰੀਸ ਕਰਨ ਲਈ ਆਖਦਾ ਹੈ ? ਪੌਲੁਸ ਉਹਨਾਂ ਨੂੰ ਆਪਣੀ (ਪੌਲੁਸ) ਦੀ ਰੀਸ ਕਰਨ ਲਈ ਆਖਦਾ ਹੈ [11:1] # ਪੌਲੁਸ ਨੇ ਕਿਸਦੀ ਰੀਸ ਕੀਤੀ ? ਪੌਲੁਸ ਨੇ ਮਸੀਹ ਦੀ ਰੀਸ ਕੀਤੀ [11:1] # ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਦੀ ਕਿਸ ਗੱਲ ਤੋਂ ਵਡਿਆਈ ਕਰਦਾ ਹੈ ? ਪੌਲੁਸ ਨੇ ਉਹਨਾਂ ਦੀ ਵਡਿਆਈ ਕੀਤੀ ਕਿਉਂ ਜੋ ਉਹਨਾਂ ਨੇ ਸਭਨੀਂ ਗੱਲਾਂ ਵਿੱਚ ਉਸਨੂੰ ਚੇਤੇ ਰੱਖਿਆ ਅਤੇ ਜਿਸ ਪ੍ਰਕਾਰ ਉਹਨਾਂ ਨੂੰ ਰੀਤਾਂ ਸੌਂਪੀਆਂ ਗਈਆਂ ਫੜ੍ਹੀ ਰੱਖਿਆ [11:2] # ਮਸੀਹ ਦਾ ਸਿਰ ਕੌਣ ਹੈ ? ਪਰਮੇਸ਼ੁਰ ਮਸੀਹ ਦਾ ਸਿਰ ਹੈ [11:3] # ਆਦਮੀ ਦਾ ਸਿਰ ਕੌਣ ਹੈ ? ਮਸੀਹ ਹਰੇਕ ਆਦਮੀ ਦਾ ਸਿਰ ਹੈ [11:3] # ਇਸਤ੍ਰੀ ਦਾ ਸਿਰ ਕੌਣ ਹੈ ? ਇਸਤ੍ਰੀ ਦਾ ਸਿਰ ਆਦਮੀ ਹੈ [11:3] # ਜੇ ਕੋਈ ਆਦਮੀ ਸਿਰ ਢੱਕੇ ਪ੍ਰਾਰਥਨਾ ਕਰਦਾ ਹੈ ਤਾਂ ਕੀ ਹੁੰਦਾ ਹੈ ? ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ ਜੇ ਸਿਰ ਨੂੰ ਪ੍ਰਾਰਥਨਾ ਵਿੱਚ ਢੱਕਦਾ ਹੈ [11:4]