pa_tw/bible/kt/guilt.md

3.7 KiB

ਅਪਰਾਧ, ਦੋਸ਼ੀ

ਪਰਿਭਾਸ਼ਾ:

ਸ਼ਬਦ "ਦੋਸ਼" ਦਾ ਮਤਲਬ ਅਪਰਾਧ ਕਰਨ ਜਾਂ ਅਪਰਾਧ ਕਰਨ ਦੇ ਤੱਥਾਂ ਨੂੰ ਦਰਸਾਉਂਦਾ ਹੈ l

  • 'ਦੋਸ਼ੀ ਠਹਿਰਾਏ ਜਾਣ' ਦਾ ਅਰਥ ਹੈ ਨੈਤਿਕ ਤੌਰ ਤੇ ਗਲਤ ਕੰਮ ਕੀਤਾ ਹੈ, ਯਾਨੀ ਕਿ ਪਰਮੇਸ਼ੁਰ ਦਾ ਹੁਕਮ ਤੋੜਨ ਲਈ l
  • "ਦੋਸ਼ੀ" ਦੇ ਉਲਟ "ਨਿਰਦੋਸ਼ ਹੈ."

ਅਨੁਵਾਦ ਸੁਝਾਅ:

  • ਕੁਝ ਭਾਸ਼ਾਵਾਂ "ਗੁਨਾਹ" ਨੂੰ "ਪਾਪ ਦੇ ਭਾਰ" ਜਾਂ "ਪਾਪਾਂ ਦੀ ਗਿਣਤੀ" ਵਜੋਂ ਅਨੁਵਾਦ ਕਰ ਸਕਦੀਆਂ ਹਨ l
  • 'ਦੋਸ਼ੀ ਠਹਿਰਾਏ ਜਾਣ' ਲਈ ਅਨੁਵਾਦ ਕਰਨ ਦੇ ਤਰੀਕੇ ਵਿਚ ਇਕ ਸ਼ਬਦ ਜਾਂ ਵਾਕੰਸ਼ ਸ਼ਾਮਲ ਹੋ ਸਕਦੀਆਂ ਹਨ ਜਿਸ ਦਾ ਮਤਲਬ ਹੈ "ਨੁਕਸ ਕੱਢਣਾ" ਜਾਂ "ਨੈਤਿਕ ਤੌਰ ਤੇ ਗ਼ਲਤ ਕੰਮ ਕਰਨਾ ਜਾਂ ਪਾਪ ਕਰਨਾ."

(ਇਹ ਵੀ ਵੇਖੋ: ਨਿਰਦੋਸ਼, ਬੁਰਾ, ਸਜ਼ਾ, ਪਾਪ)

ਬਾਈਬਲ ਹਵਾਲੇ:

ਬਾਈਬਲ ਕਹਾਣੀਆਂ ਦੀਆਂ ਉਦਾਹਰਨਾਂ:

  • 39:2 ਉਹਨਾਂ ਨੇ ਬਹੁਤ ਸਾਰੇ ਝੂਠੇ ਗਵਾਹ ਲਿਆਂਦੇ ਜਿਹਨਾਂ ਨੇ ਉਸ ਬਾਰੇ ਝੂਠ ਬੋਲਿਆ | ਫਿਰ ਵੀ, ਉਹਨਾਂ ਦੇ ਬਿਆਨ ਇੱਕ ਦੂਸਰੇ ਨਾਲ ਨਹੀਂ ਮਿਲੇ ਇਸ ਲਈ ਯਹੂਦੀ ਆਗੂ ਯਿਸੂ ਨੂੰ ਕਿਸੇ ਵੀ ਤਰ੍ਹਾਂ ਨਾਲ ਦੋਸ਼ੀ ਨਾ ਠਹਿਰਾ ਸਕੇ |
  • 39:11 ਯਿਸੂ ਨਾਲ ਗੱਲ ਬਾਤ ਕਰਨ ਤੋਂ ਬਾਅਦ, ਪਿਲਾਤੁਸ ਭੀੜ ਅੱਗੇ ਗਿਆ ਅਤੇ ਕਿਹਾ, “ਮੈਂ ਇਸ ਇਨਸਾਨ ਅੰਦਰ ਕੋਈ ਦੋਸ਼ ਨਹੀਂ ਦੇਖਦਾ |” ਪਰ ਯਹੂਦੀ ਆਗੂ ਅਤੇ ਭੀੜ ਰੌਲਾ ਪਾਉਣ ਲੱਗੀ, “ਇਸ ਨੂੰ ਸਲੀਬ ਦਿਓ!” ਪਿਲਾਤੁਸ ਨੇ ਉੱਤਰ ਦਿੱਤਾ, “ਇਹ ਦੋਸ਼ੀ ਨਹੀਂ ਹੈ |” ਪਰ ਉਹ ਹੋਰ ਵੀ ਉੱਚੀ ਰੌਲਾ ਪਾਉਣ ਲੱਗੇ | ਤਦ ਪਿਲਾਤੁਸ ਨੇ ਤੀਸਰੀ ਵਾਰ ਕਿਹਾ, “ਇਹ ਦੋਸ਼ੀ ਨਹੀਂ ਹੈ !”
  • __40:4___ਯਿਸੂ ਦੋ ਚੋਰਾਂ ਦੇ ਵਿਚਕਾਰ ਸਲੀਬ ਦਿੱਤਾ ਗਿਆ | ਉਹਨਾਂ ਵਿੱਚੋਂ ਇੱਕ ਨੇ ਯਿਸੂ ਦਾ ਮਜਾਕ ਉਡਾਇਆ, ਪਰ ਦੂਸਰੇ ਨੇ ਕਿਹਾ, “ਕੀ ਤੈਨੂੰ ਪਰਮੇਸ਼ੁਰ ਦਾ ਡਰ ਨਹੀਂ ਹੈ ?” ਅਸੀਂ ਦੋਸ਼ੀ ਹਾਂ ਪਰ ਇਹ ਮਨੁੱਖ ਬੇਕਸੂਰ ਹੈ |”
  • 49:10 ਆਪਣੇ ਪਾਪਾਂ ਦੇ ਕਾਰਨ ਤੁਸੀਂ ਦੋਸ਼ੀ ਹੋ ਅਤੇ ਮੌਤ ਦੇ ਹੱਕਦਾਰ ਹੋ |

ਸ਼ਬਦ ਡੇਟਾ:

  • Strong's: H816, H817, H818, H5352, H5355, G338, G1777, G3784, G5267