pa_tw/bible/kt/evil.md

6.5 KiB

ਦੁਸ਼ਟ, ਦੁਸ਼ਟ, ਦੁਸ਼ਟਤਾ

ਪਰਿਭਾਸ਼ਾ:

"ਬੁਰੇ" ਅਤੇ "ਦੁਸ਼ਟ" ਸ਼ਬਦਾਂ ਵਿੱਚ ਦੋਵੇਂ ਸ਼ਬਦ ਪਰਮੇਸ਼ੁਰ ਦੇ ਪਵਿੱਤਰ ਚਰਿੱਤਰ ਅਤੇ ਇੱਛਾ ਸ਼ਕਤੀ ਦੇ ਵਿਰੁੱਧ ਹਨ l

  • ਜਦੋਂ ਕਿ "ਬੁਰਾਈ" ਕਿਸੇ ਵਿਅਕਤੀ ਦੇ ਚਰਿੱਤਰ ਨੂੰ ਵਰਣਨ ਕਰ ਸਕਦੀ ਹੈ, "ਦੁਸ਼ਟ" ਇਕ ਵਿਅਕਤੀ ਦੇ ਵਿਵਹਾਰ ਨੂੰ ਹੋਰ ਸੰਕੇਤ ਕਰ ਸਕਦਾ ਹੈ ਹਾਲਾਂਕਿ, ਦੋਵੇਂ ਸ਼ਬਦ ਅਰਥ ਦੇ ਸਮਾਨ ਹਨ l
  • "ਬੁਰਾਈ" ਸ਼ਬਦ ਉਸ ਸਮੇਂ ਦੀ ਗੱਲ ਕਰਦਾ ਹੈ ਜਦੋਂ ਲੋਕ ਬੁਰੇ ਕੰਮ ਕਰਦੇ ਹਨ l
  • ਬੁਰਾਈ ਦੇ ਨਤੀਜੇ ਸਪੱਸ਼ਟ ਰੂਪ ਵਿਚ ਦਿਖਾਈ ਦਿੰਦੇ ਹਨ ਕਿ ਕਿਵੇਂ ਲੋਕ ਹੱਤਿਆ, ਚੋਰੀ, ਨਿੰਦਿਆਂ ਅਤੇ ਨਿਰਦਈ ਅਤੇ ਬੇਰਹਿਮ ਲੋਕਾਂ ਦੁਆਰਾ ਦੂਸਰਿਆਂ ਨਾਲ ਬੁਰਾ ਸਲੂਕ ਕਰਦੇ ਹਨ l

ਅਨੁਵਾਦ ਸੁਝਾਅ:

  • ਪ੍ਰਸੰਗ ਤੇ ਨਿਰਭਰ ਕਰਦੇ ਹੋਏ, ਸ਼ਬਦ "ਬੁਰਾਈ" ਅਤੇ "ਦੁਸ਼ਟ" ਦਾ ਅਨੁਵਾਦ "ਬੁਰਾ" ਜਾਂ "ਪਾਪੀ" ਜਾਂ "ਅਨੈਤਿਕ" ਕੀਤਾ ਜਾ ਸਕਦਾ ਹੈ l
  • ਇਹਨਾਂ ਵਿਚ ਅਨੁਵਾਦ ਕਰਨ ਦੇ ਹੋਰ ਤਰੀਕੇ ਸ਼ਾਮਲ ਹੋ ਸਕਦੇ ਹਨ "ਚੰਗਾ ਨਹੀਂ" ਜਾਂ "ਧਰਮੀ ਨਹੀਂ" ਜਾਂ "ਨੈਤਿਕ ਨਹੀਂ."
  • ਇਹ ਯਕੀਨੀ ਬਣਾਓ ਕਿ ਇਹਨਾਂ ਸ਼ਬਦਾਂ ਦਾ ਅਨੁਵਾਦ ਕਰਨ ਲਈ ਵਰਤੇ ਗਏ ਸ਼ਬਦ ਜਾਂ ਵਾਕਾਂਸ਼ ਪ੍ਰਸੰਗ ਨੂੰ ਫਿੱਟ ਕਰਦਾ ਹੈ ਜੋ ਨਿਸ਼ਾਨਾ ਭਾਸ਼ਾ ਵਿੱਚ ਕੁਦਰਤੀ ਹੈ l

(ਇਹ ਵੀ ਵੇਖੋ: ਇਨਕਾਰ, ਪਾਪ, ਚੰਗਾ, ਧਰਮੀ, ਦੁਸ਼ਟ

ਬਾਈਬਲ ਹਵਾਲੇ:

ਬਾਈਬਲ ਕਹਾਣੀਆਂ ਦੀਆਂ ਉਦਾਹਰਨਾਂ:

  • 2:4 ਪਰਮੇਸ਼ੁਰ ਜਾਣਦਾ ਹੈ ਕਿ ਜਿਵੇਂ ਹੀ ਤੁਸੀਂ ਇਸ ਨੂੰ ਖਾਓਗੇ, ਤੁਸੀਂ ਪਰਮੇਸ਼ੁਰ ਵਰਗੇ ਹੋ ਜਾਓਗੇ ਅਤੇ ਉਸ ਦੀ ਤਰ੍ਹਾਂ ਬੁਰੇ ਅਤੇ ਭਲੇ ਨੂੰ ਸਮਝਣ ਲੱਗ ਜਾਓਗੇ |
  • 3:1 ਇੱਕ ਲੰਬੇ ਸਮੇਂ ਬਾਅਦ, ਬਹੁਤ ਸਾਰੇ ਲੋਕ ਸੰਸਾਰ ਵਿੱਚ ਰਹਿਣ ਲੱਗੇ | ਉਹ ਬਹੁਤ ਬੁਰੇ ਅਤੇ ਪਾਪੀ ਬਣ ਗਏ ਸਨ |
  • 3:2 ਪਰ ਨੂਹ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਪਾਇਆ ਗਿਆ | ਉਹ ਧਰਮੀ ਪੁਰਖ ਸੀ, ਜੋ ਬੁਰਿਆਂ ਲੋਕਾਂ ਵਿੱਚ ਰਹਿੰਦਾ ਸੀ |
  • 4:2 ਪਰਮੇਸ਼ੁਰ ਨੇ ਦੇਖਿਆ ਅਗਰ ਇਹ ਸਭ ਮਿਲਕੇ ਬੁਰਾਈ ਕਰਨ ਵਿੱਚ ਲੱਗੇ ਰਹੇ ਤਾਂ ਇਹ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਗੱਲਾਂ ਕਰ ਸਕਦੇ ਹਨ |
  • 8:12 ਤੁਸੀਂ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਸੀਂ ਮੈਨੂੰ ਇੱਕ ਗੁਲਾਮ ਕਰਕੇ ਵੇਚਿਆ ਸੀ , ਪਰ ਪਰਮੇਸ਼ੁਰ ਨੇ ਬੁਰਾਈ ਨੂੰ ਭਲਾਈ ਲਈ ਇਸਤੇਮਾਲ ਕਰ ਲਿਆ |
  • 14:2 ਉਹ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਬਹੁਤ ਬੁਰੇ ਕੰਮ ਕਰਦੇ ਸਨ |
  • 17:1 ਪਰ ਤਦ ਉਹ ਬੁਰਾ ਵਿਅਕਤੀ ਬਣ ਗਿਆ ਜਿਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਾ ਕੀਤੀ ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਵਿਅਕਤੀ ਨੂੰ ਚੁਣ ਲਿਆ ਜੋ ਇੱਕ ਦਿਨ ਉਸ ਦੀ ਜਗ੍ਹਾ ਰਾਜਾ ਹੋਵੇਗਾ |
  • 18:11 ਨਵੇਂ ਰਾਜ ਦੇ ਸਮੇ ਇਸਰਾਏਲ ਵਿੱਚ ਸਾਰੇ ਰਾਜੇ ਬੁਰੇ ਸਨ |
  • 29:8 ਰਾਜਾ ਬਹੁਤ ਗੁੱਸੇ ਹੋਇਆ ਅਤੇ ਉਸ ਦੁਸ਼ਟ ਨੌਕਰ ਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ ਜਦ ਤੱਕ ਉਹ ਆਪਣਾ ਪੂਰਾ ਕਰਜ਼ ਵਾਪਸ ਨਹੀਂ ਕਰਦਾ |”
  • 45:2 ਉਹਨਾਂ ਨੇ ਕਿਹਾ, ਅਸੀ ਉਸ ਨੂੰ ਮੂਸਾ ਅਤੇ ਪਰਮੇਸ਼ੁਰ ਬਾਰੇ ਬਦੀ ਬੋਲਦੇ ਸੁਣਿਆ ।
  • 50:17 ਉਹ ਹਰ ਆਂਸੂ ਨੂੰ ਪੂੰਝ ਦੇਵੇਗਾ ਅਤੇ ਉਸ ਤੋਂ ਬਾਅਦ ਕੋਈ ਵੀ ਦੁੱਖ, ਗਮੀ, ਰੋਣਾ, ਬੁਰਾਈ ਦਰਦ ਅਤੇ ਮੌਤ ਨਹੀ ਹੋਵੇਗੀ |

ਸ਼ਬਦ ਡੇਟਾ:

  • Strong's: H205, H605, H1100, H1681, H1942, H2154, H2162, H2617, H3415, H4209, H4849, H5753, H5766, H5767, H5999, H6001, H6090, H7451, H7455, H7489, H7561, H7562, H7563, H7564, G92, G113, G459, G932, G987, G988, G1426, G2549, G2551, G2554, G2555, G2556, G2557, G2559, G2560, G2635, G2636, G4151, G4189, G4190, G4191, G5337