pa_tw/bible/kt/dayofthelord.md

3.4 KiB

ਪ੍ਰਭੂ ਦੇ ਦਿਨ, ਯਹੋਵਾਹ ਦਾ ਦਿਨ

ਵਰਣਨ:

ਪੁਰਾਣੇ ਨੇਮ ਵਿਚ ਸ਼ਬਦ "ਯਹੋਵਾਹ ਦਾ ਦਿਨ" ਇਕ ਖ਼ਾਸ ਸਮੇਂ (ਮਤਲਬ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਜਦੋਂ ਪਰਮੇਸ਼ੁਰ ਲੋਕਾਂ ਨੂੰ ਆਪਣੇ ਪਾਪਾਂ ਲਈ ਸਜ਼ਾ ਦੇਵੇਗਾ l

  • ਨਵੇਂ ਨੇਮ ਦੇ ਸ਼ਬਦ "ਪ੍ਰਭੂ ਦਾ ਦਿਨ" ਆਮ ਤੌਰ ਤੇ ਉਹ ਦਿਨ ਜਾਂ ਸਮੇਂ ਵੱਲ ਸੰਕੇਤ ਕਰਦਾ ਹੈ ਜਦੋਂ ਪ੍ਰਭੂ ਯਿਸੂ ਸਮੇਂ ਦੇ ਅੰਤ ਵਿਚ ਲੋਕਾਂ ਦਾ ਨਿਆਂ ਕਰੇਗਾ l
  • ਇਹ ਫਾਈਨਲ, ਭਵਿੱਖ ਅਤੇ ਮੁੜ ਜੀ ਉਠਾਏ ਜਾਣ ਦੇ ਸਮੇਂ ਨੂੰ ਕਈ ਵਾਰ "ਆਖਰੀ ਦਿਨ" ਕਿਹਾ ਜਾਂਦਾ ਹੈ l ਇਹ ਸਮਾਂ ਉਦੋਂ ਸ਼ੁਰੂ ਹੋਵੇਗਾ ਜਦੋਂ ਪ੍ਰਭੁ ਯਿਸੂ ਪਾਪੀਆਂ ਦਾ ਨਿਆਂ ਕਰਨ ਆ ਜਾਵੇਗਾ ਅਤੇ ਆਪਣਾ ਰਾਜ ਸਥਾਈ ਰੂਪ ਵਿਚ ਸਥਾਪਿਤ ਕਰੇਗਾ l
  • ਇਨ੍ਹਾਂ ਸ਼ਬਦਾਂ ਵਿਚ "ਦਿਨ" ਸ਼ਬਦ ਕਦੇ-ਕਦੇ ਇਕ ਅਸਲੀ ਦਿਨ ਦਾ ਮਤਲਬ ਹੋ ਸਕਦਾ ਹੈ ਜਾਂ ਇਹ "ਦਿਨ" ਜਾਂ "ਮੌਕੇ" ਦਾ ਹਵਾਲਾ ਦੇ ਸਕਦਾ ਹੈ ਜੋ ਇਕ ਦਿਨ ਤੋਂ ਲੰਬਾ ਹੈ l

ਕਈ ਵਾਰ ਸਜ਼ਾਵਾਂ ਨੂੰ ਉਨ੍ਹਾਂ ਲੋਕਾਂ ਉੱਤੇ "ਪਰਮੇਸ਼ੁਰ ਦੇ ਕ੍ਰੋਧ ਤੋਂ ਮੁੱਕਰਦਿਆਂ" ਕਿਹਾ ਜਾਂਦਾ ਹੈ ਜੋ ਵਿਸ਼ਵਾਸ ਨਹੀਂ ਕਰਦੇ l

ਅਨੁਵਾਦ ਸੁਝਾਅ:

  • ਪ੍ਰਸੰਗ ਤੇ ਨਿਰਭਰ ਕਰਦੇ ਹੋਏ, "ਯਹੋਵਾਹ ਦਾ ਦਿਨ" ਅਨੁਵਾਦ ਕਰਨ ਦੇ ਹੋਰ ਤਰੀਕਿਆਂ ਵਿਚ "ਯਹੋਵਾਹ ਦਾ ਸਮਾਂ" ਜਾਂ "ਉਹ ਸਮਾਂ ਆਵੇਗਾ ਜਦੋਂ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਵੇਗਾ" ਜਾਂ "ਯਹੋਵਾਹ ਦੇ ਕ੍ਰੋਧ ਦਾ ਸਮਾਂ."
  • 'ਪ੍ਰਭੂ ਦੇ ਦਿਨ' ਦਾ ਤਰਜਮਾ ਕਰਨ ਦੇ ਹੋਰ ਤਰੀਕਿਆਂ ਵਿਚ "ਪ੍ਰਭੂ ਦੇ ਨਿਆਂ ਦਾ ਸਮਾਂ" ਜਾਂ "ਉਹ ਸਮਾਂ ਆਵੇਗਾ ਜਦੋਂ ਪ੍ਰਭੂ ਯਿਸੂ ਲੋਕਾਂ ਦਾ ਨਿਆਂ ਕਰੇਗਾ."

(ਇਹ ਵੀ ਦੇਖੋ: ਦਿਨ, ਨਿਆਂ ਦਾ ਦਿਨ, ਪ੍ਰਭੂ, ਜੀ ਉੱਠਣ, ਯਹੋਵਾਹ)

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: H3068, H3117, G2250, G2962