pa_tw/bible/kt/abomination.md

3.7 KiB

ਨਫ਼ਰਤ, ਘਿਨਾਉਣੀਆਂ, ਘਿਨਾਉਣੀ

ਪਰਿਭਾਸ਼ਾ:

"ਨਫ਼ਰਤ" ਸ਼ਬਦ ਨੂੰ ਕਿਸੇ ਚੀਜ਼ ਦਾ ਹਵਾਲਾ ਦੇਣ ਲਈ ਵਰਤਿਆ ਜਾਂਦਾ ਹੈ ਜੋ ਨਫ਼ਰਤ ਜਾਂ ਬਹੁਤ ਜ਼ਿਆਦਾ ਨਾਪਸੰਦ ਕੀਤੀ ਜਾਂਦੀ ਹੈ l

  • ਮਿਸਰੀ ਲੋਕ ਇਬਰਾਨੀ ਲੋਕਾਂ ਨੂੰ "ਘ੍ਰਿਣਾਯੋਗ" ਮੰਨਦੇ ਸਨ l ਇਸ ਦਾ ਮਤਲਬ ਹੈ ਕਿ ਮਿਸਰੀ ਲੋਕਾਂ ਨੇ ਇਬਰਾਨੀਆਂ ਨੂੰ ਨਮੋਸ਼ੀ ਦਿੱਤੀ ਅਤੇ ਉਹ ਉਨ੍ਹਾਂ ਨਾਲ ਮੇਲ-ਜੋਲ ਨਹੀਂ ਰੱਖਣਾ ਚਾਹੁੰਦਾ ਸੀ ਜਾਂ ਉਨ੍ਹਾਂ ਦੇ ਨੇੜੇ ਨਹੀਂ ਰਹਿਣਾ ਚਾਹੁੰਦੇ ਸਨ l
  • ਬਾਈਬਲ ਵਿਚ "ਪਰਮੇਸ਼ੁਰ ਲਈ ਨਫ਼ਰਤ" ਵਾਲੀਆਂ ਕੁਝ ਗੱਲਾਂ ਵਿੱਚ ਝੂਠ ਬੋਲਣਾ, ਘਮੰਡ ਕਰਨਾ, ਮਾਨਵ ਬਲੀਦਾਨ, ਮੂਰਤੀਆਂ ਦੀ ਪੂਜਾ, ਖ਼ੂਨ ਕਰਨਾ ਅਤੇ ਜਿਨਸੀ ਪਾਪਾਂ, ਜਿਵੇਂ ਕਿ ਵਿਭਚਾਰ ਅਤੇ ਸਮਲਿੰਗੀ ਕੰਮ ਕਰਨੇ ਸ਼ਾਮਲ ਹਨ l
  • ਅੰਤ ਦੇ ਸਮਿਆਂ ਬਾਰੇ ਆਪਣੇ ਚੇਲਿਆਂ ਨੂੰ ਸਿਖਾਉਂਦੇ ਹੋਏ, ਯਿਸੂ ਨੇ ਦਾਨੀਏਲ ਦੁਆਰਾ ਇਕ ਭਵਿੱਖਬਾਣੀ ਵੱਲ ਇਸ਼ਾਰਾ ਕੀਤਾ ਸੀ, ਜੋ "ਉਜਾੜ ਦੀ ਘਿਣਾਉਣੀ " ਬਾਰੇ ਜਿਸ ਨੂੰ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਲਈ ਕਿਹਾ ਗਿਆ ਸੀ, ਉਸ ਦੀ ਉਪਾਸਨਾ ਦੇ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ l

ਅਨੁਵਾਦ ਸੁਝਾਅ:

  • "ਨਫ਼ਰਤ" ਸ਼ਬਦ ਦਾ ਅਨੁਵਾਦ "ਨਫ਼ਰਤ ਭਰੀਆਂ ਚੀਜ਼ਾਂ" ਜਾਂ "ਘਿਣਾਉਣੀ ਚੀਜ਼" ਜਾਂ "ਘਿਣਾਉਣੇ ਕੰਮ " ਜਾਂ "ਬਹੁਤ ਬੁਰੇ ਕਾਰਜ" ਕਰਕੇ ਕੀਤਾ ਜਾ ਸਕਦਾ ਹੈ l
  • ਸੰਦਰਭ ਤੇ ਨਿਰਭਰ ਕਰਦੇ ਹੋਏ, ਸ਼ਬਦ "ਨਫ਼ਰਤ" ਦਾ ਅਨੁਵਾਦ ਕਰਨ ਦੇ ਤਰੀਕੇ ਵਿੱਚ ਸ਼ਾਮਲ ਹੋ ਸਕਦਾ ਹੈ "ਬਹੁਤ ਜ਼ਿਆਦਾ ਨਫਰਤ ਕਰਦਾ ਹੈ" ਜਾਂ "ਘਿਣਾਉਣਾ ਹੈ" ਜਾਂ "ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ" ਜਾਂ "ਡੂੰਘੀ ਨਫ਼ਰਤ ਪੈਦਾ ਕਰਦਾ ਹੈ l "
  • ਸ਼ਬਦ "ਬਰਬਾਦੀ ਦੀ ਘਿਣਾਉਣੀ" ਦਾ ਅਨੁਵਾਦ "ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਅਪਵਿੱਤਰ ਕਿਹਾ ਜਾ ਰਿਹਾ ਹੈ" ਜਾਂ "ਘਿਣਾਉਣੀ ਚੀਜ਼ ਜਿਸ ਨਾਲ ਬਹੁਤ ਦੁੱਖ ਹੁੰਦਾ ਹੈ l "

(ਇਹ ਵੀ ਵੇਖੋ: ਹਰਾਮਕਾਰੀ, ਅਪਵਿੱਤਰ, ਵਿਰਾਨ, ਝੂਠੇ ਦੇਵਤੇ, ਬਲੀਦਾਨ

ਬਾਈਬਲ ਹਵਾਲੇ:

ਸ਼ਬਦ ਡੇਟਾ:

  • Strong's: H887, H6292, H8251, H8262, H8263, H8441, G946