pa_tn/1CO/10/01.md

1.8 KiB

ਸਾਡੇ ਪੁਰਖੇ

ਪੌਲੁਸ ਕੂਚ ਦੀ ਕਿਤਾਬ ਦੇ ਵਿੱਚ ਮੂਸਾ ਦੇ ਸਮੇਂ ਦਾ ਹਵਾਲਾ ਦਿੰਦਾ ਹੈ ਜਦੋਂ ਇਸਰਾਏਲੀ ਲਾਲ ਸਮੁੰਦਰ ਦੇ ਵਿਚੋਂ ਦੀ ਭੱਜੇ ਸਨ ਜਿਵੇਂ ਮਿਸਰੀਆਂ ਨੇ ਉਹਨਾਂ ਨੂੰ ਭਜਾਇਆ ਸੀ | “ਸਾਡਾ” ਸੰਮਲਿਤ ਹੈ | ਸਮਾਂਤਰ ਅਨੁਵਾਦ: “ਸਾਰੇ ਯਹੂਦੀਆਂ ਦੇ ਪੁਰਖੇ |” (ਦੇਖੋ: ਸੰਮਲਿਤ)

ਸਾਰਿਆਂ ਨੂੰ ਮੂਸਾ ਦਾ ਬਪਤਿਸਮਾ ਮਿਲਿਆ

ਸਮਾਂਤਰ ਅਨੁਵਾਦ: “ਸਾਰੇ ਮੂਸਾ ਦੇ ਮਗਰ ਚੱਲੇ ਅਤੇ ਉਸ ਨੂੰ ਸਮਰਪਿਤ ਸਨ”

ਸਮੁੰਦਰ ਵਿਚੋਂ ਦੀ ਲੰਘ ਗਏ

ਸਮਾਂਤਰ ਅਨੁਵਾਦ: “ਮਿਸਰੀਆਂ ਨੂੰ ਪਿੱਛੇ ਛੱਡ ਕੇ ਮੂਸਾ ਦੇ ਨਾਲ ਲਾਲ ਸਮੁੰਦਰ ਨੂੰ ਪਾਰ ਕੀਤਾ |

ਬੱਦਲ ਦੇ ਵਿੱਚ

ਇੱਕ ਬੱਦਲ ਦੇ ਦੁਆਰਾ ਉਹਨਾ ਦਿਨਾਂ ਦੇ ਵਿੱਚ ਇਸਰਾਏਲੀਆਂ ਦੀ ਅਗਵਾਈ ਕੀਤੀ, ਉਹ ਪਰਮੇਸ਼ੁਰ ਦੀ ਹਜੂਰੀ ਨੂੰ ਦਰਸਾਉਂਦਾ ਹੈ |

ਉਹ ਪੱਥਰ ਮਸੀਹ ਸੀ

“ਪੱਥਰ” ਮਸੀਹ ਦੀ ਮਜਬੂਤ ਤਾਕਤ ਨੂੰ ਦਰਸਾਉਂਦਾ ਹੈ ਜੋ ਉਹਨਾਂ ਦੀ ਯਾਤਰਾ ਦੇ ਵਿੱਚ ਉਹਨਾਂ ਦੇ ਨਾਲ ਸੀ; ਉਹ ਉਸ ਦੀ ਰਖਵਾਲੀ ਅਤੇ ਦਿਲਾਸੇ ਉੱਤੇ ਭਰੋਸਾ ਕਰ ਸਕੇ | (ਦੇਖੋ: ਅਲੰਕਾਰ)