pa_tn/1CO/09/24.md

2.8 KiB

ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਦੇ ਵਿੱਚ ਦੌੜਨ ਵਾਲੇ ਤਾਂ ਸਾਰੇ ਹੀ ਦੌੜਦੇ ਹਨ ਪਰ ਇਨਾਮ ਇੱਕ ਲੈ ਜਾਂਦਾ ਹੈ ?

ਉਮੀਦ ਕੀਤੀ ਜਾਂਦੀ ਹੈ ਕਿ ਪ੍ਰਸ਼ਨ ਦੇ ਤੱਥਾਂ ਨੂੰ ਸਮਝਿਆ ਜਾਵੇ: “ਹਾਂ ਮੈਂ ਜਾਣਦਾ ਹਾਂ ਕਿ “ਭਾਵੇਂ ਸਾਰੇ ਦੌੜਨ ਵਾਲੇ ਦੌੜ ਵਿੱਚ ਦੌੜਦੇ ਹਨ, ਪਰ ਕੇਵਲ ਇੱਕ ਦੌੜਨ ਵਾਲਾ ਇਨਾਮ ਪ੍ਰਾਪਤ ਕਰਦਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਦੌੜ ਵਿੱਚ ਦੌੜਦੇ ਹਨ

ਪੌਲੁਸ ਮਸੀਹੀ ਜੀਵਨ ਜਿਉਣਾ ਅਤੇ ਪਰਮੇਸ਼ੁਰ ਦੇ ਲਈ ਕੰਮ ਕਰਨ ਦੀ ਤੁਲਨਾ ਇੱਕ ਦੌੜ ਨੂੰ ਦੌੜਨ ਦੇ ਨਾਲ ਕਰਦਾ ਹੈ | ਜਿਵੇਂ ਦੌੜ ਵਿੱਚ ਹੈ ਉਸੇ ਤਰ੍ਹਾਂ ਮਸੀਹੀ ਜੀਵਨ ਅਤੇ ਕੰਮ ਵਿੱਚ ਸਖਤ ਅਨੁਸ਼ਾਸ਼ਨ ਦੀ ਜਰੂਰਤ ਹੈ, ਅਤੇ ਜਿਵੇਂ ਦੌੜ ਵਿੱਚ ਹੈ ਉਸੇ ਤਰ੍ਹਾਂ ਮਸੀਹੀ ਜੀਵਨ ਦੇ ਵਿੱਚ ਇੱਕ ਖਾਸ ਨਿਸ਼ਾਨ ਹੋਣਾ ਚਾਹੀਦਾ ਹੈ | (ਦੇਖੋ: ਅਲੰਕਾਰ)

ਇਨਾਮ ਜਿੱਤਣ ਦੇ ਲਈ ਦੌੜੋ

ਕੋਸ਼ਿਸ਼ਾਂ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਅਨੁਸ਼ਾਸਨ ਦੇ ਵਿੱਚ ਰਹਿ ਦੌੜਨ ਦੀ ਤੁਲਣਾ ਉਹਨਾਂ ਚੀਜ਼ਾਂ ਦੇ ਲਈ ਸਮਰਪਣ ਦੇ ਨਾਲ ਕੀਤੀ ਗਈ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਕਰੋ | (ਦੇਖੋ: ਅਲੰਕਾਰ)

ਸਿਹਰਾ

ਸਿਹਰਾ ਇੱਕ ਸਫਲਤਾ ਜਾਂ ਪੂਰਾ ਕਰ ਲੈਣ ਦਾ ਨਿਸ਼ਾਨ ਹੈ ਜੋ ਉਸ ਕੰਮ ਦੇ ਅਧਿਕਾਰੀਆਂ ਦੇ ਦੁਆਰਾ ਦਿੱਤਾ ਜਾਂਦਾ ਹੈ; ਅਲੰਕਾਰ ਪਰਮੇਸ਼ੁਰ ਨੂੰ ਆਦਰ ਦੇਣ ਵਾਲੇ ਜੀਵਨ ਦਾ ਹਵਾਲਾ ਦਿੰਦਾ ਹੈ, ਜਿਸ ਵਿੱਚ ਪਰਮੇਸ਼ੁਰ ਹਮੇਸ਼ਾਂ ਦੇ ਲਈ ਮੁਕਤੀ ਦਾ ਨਿਸ਼ਾਨ ਦਿੰਦਾ ਹੈ | (ਦੇਖੋ: ਅਲੰਕਾਰ)

ਮੈਂ ਅਯੋਗ ਨਹੀਂ ਹੋ ਸਕਦਾ

ਇਸ ਸੁਸਤ ਢਾਂਚੇ ਨੂੰ ਕਿਰਿਆਸ਼ੀਲ ਢਾਂਚੇ ਦੇ ਵਿੱਚ ਲਿਖਿਆ ਗਿਆ ਹੈ | ਸਮਾਂਤਰ ਅਨੁਵਾਦ: “ਨਿਆਈ ਮੈਨੂੰ ਅਯੋਗ ਕਰਾਰ ਨਹੀਂ ਦੇਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)