pa_tn/1CO/07/05.md

2.6 KiB

ਇੱਕ ਦੂਸਰੇ ਨਾਲੋਂ ਅਲੱਗ ਨਾ ਹੋਵੋ

ਸਮਾਂਤਰ ਅਨੁਵਾਦ: “ਆਪਣੇ ਪਤੀ ਜਾਂ ਪਤਨੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਨਾ ਕਰੋ”

ਤਾਂ ਕਿ ਤੁਹਾਨੂੰ ਪ੍ਰਾਰਥਨਾ ਕਰਨ ਦੇ ਲਈ ਵਿਹਲ ਮਿਲੇ

ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਾਰਥਨਾ ਦੇ ਵਿੱਚ ਸਮਾਂ ਦੇਣ ਲਈ ਕੁਝ ਦਿਨ ਸਰੀਰਕ ਸੰਬੰਧ ਨਾ ਬਣਾਉਣ ਦਾ ਫੈਸਲਾ ਕਰਦੇ ਹਨ; ਯਹੂਦੀ ਮੱਤ ਦੇ ਅਨੁਸਾਰ ਇਹ 1 ਜਾਂ 2 ਹਫਤੇ ਦਾ ਸਮਾਂ ਹੋ ਸਕਦਾ ਹੈ |

ਆਪਣੇ ਆਪ ਨੂੰ ਦੇਵੋ

“ਆਪਣੇ ਆਪ ਨੂੰ ਦੇਵੋ”

ਫਿਰ ਇਕੱਠੇ ਹੋਵੋ

ਫਿਰ ਸਰੀਰਕ ਸੰਬੰਧ ਬਣਾ ਲਵੋ

ਤੁਹਾਡੇ ਅਸੰਜਮ ਦੇ ਕਾਰਨ

ਸਮਾਂਤਰ ਅਨੁਵਾਦ: “ਕਿਉਂਕਿ ਕੁਝ ਦਿਨਾਂ ਦੇ ਬਾਅਦ ਤੁਹਾਡੀ ਕਾਮਨਾ ਨੂੰ ਵੱਸ ਵਿੱਚ ਕਰਨਾ ਮੁਸ਼ਕਿਲ ਹੋ ਜਾਵੇਗਾ”

ਮੈਂ ਇਹ ਗੱਲਾਂ ਪ੍ਰਵਾਨਗੀ ਦੇ ਢੰਗ ਦੇ ਨਾਲ ਆਖਦਾ ਹਾਂ, ਹੁਕਮ ਦੇ ਢੰਗ ਨਾਲ ਨਹੀਂ

ਪੌਲੁਸ ਕੁਰਿੰਥੀਆਂ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਪ੍ਰਾਰਥਨਾ ਦੇ ਲਈ ਸਮਾਂ ਕੱਢਣ ਲਈ ਉਹ ਕੁਝ ਦਿਨ ਸਰੀਰਕ ਸੰਬੰਧ ਬਣਾਉਣ ਤੋਂ ਰੁਕ ਸਕਦੇ ਹਨ, ਪਰ ਇਹ ਇੱਕ ਖਾਸ ਹਾਲਾਤ ਨਹੀਂ ਹੈ ਇਸ ਨੂੰ ਲਗਾਤਾਰ ਕਰਨ ਦੀ ਜਰੂਰਤ ਨਹੀਂ ਹੈ |

ਜਿਸ ਤਰ੍ਹਾਂ ਦਾ ਮੈਂ ਆਪ ਹਾਂ

ਅਣ ਵਿਆਹਿਆਂ ਹਾਂ (ਪਹਿਲਾਂ ਵਿਆਹਿਆ ਜਾਂ ਕਦੇ ਵੀ ਨਾ ਵਿਆਹਿਆ), ਜਿਵੇਂ ਪੌਲੁਸ ਹੈ |

ਪਰ ਹਰੇਕ ਨੇ ਆਪੋ ਆਪਣਾ ਦਾਨ ਪਰਮੇਸ਼ੁਰ ਤੋਂ ਪਾਇਆ ਹੈ, ਕਿਸੀ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ

ਸਮਾਂਤਰ ਅਨੁਵਾਦ: “ਪਰਮੇਸ਼ੁਰ ਇੱਕ ਵਿਅਕਤੀ ਨੂੰ ਇੱਕ ਯੋਗਤਾ ਦਿੰਦਾ ਹੈ, ਦੂਸਰੇ ਵਿਅਕਤੀ ਨੂੰ ਕੋਈ ਹੋਰ ਯੋਗਤਾ ਦਿੰਦਾ ਹੈ |”