pa_tn/1CO/06/04.md

4.1 KiB

ਜੇਕਰ ਤੁਹਾਨੂੰ ਰੋਜਾਨਾ ਦੇ ਜੀਵਨ ਦੀਆਂ ਗੱਲਾਂ ਦਾ ਨਿਆਉਂ ਕਰਨਾ ਪੈਂਦਾ ਹੈ

ਸਮਾਂਤਰ ਅਨੁਵਾਦ: “ਜੇਕਰ ਤੁਹਾਨੂੰ ਰੋਜਾਨਾਂ ਦੇ ਜੀਵਨ ਦੇ ਬਾਰੇ ਫੈਸਲੇ ਕਰਨ ਦੇ ਲਈ ਬੁਲਾਇਆ ਹੈ” ਜਾਂ “ਜੇਕਰ ਤੁਸੀਂ ਜਰੂਰ ਉਹਨਾਂ ਝਗੜਿਆਂ ਨੂੰ ਨਬੇੜੋ ਜਿਹੜੇ ਰੋਜ ਦੇ ਜੀਵਨ ਵਿੱਚ ਵੱਡੇ ਹਨ” (UDB)

ਤੁਸੀਂ ਇਸ ਤਰ੍ਹਾਂ ਦੇ ਝਗੜਿਆਂ ਨੂੰ ਕਿਉਂ ਰੱਖਦੇ ਹੋ

“ਤੁਹਾਨੂੰ ਇਸ ਤਰ੍ਹਾਂ ਦੇ ਝਗੜਿਆਂ ਨੂੰ ਰੱਖਣਾ ਨਹੀਂ ਚਾਹੀਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਜਿਹੜੇ ਕਲੀਸਿਯਾ ਦੇ ਵਿੱਚ ਤੁਛ ਗਿਣੇ ਜਾਂਦੇ ਹਨ

ਕੁਰਿੰਥੀਆਂ ਦੇ ਲੋਕ ਜਿਸ ਤਰ੍ਹਾਂ ਝਗੜਿਆਂ ਨੂੰ ਨਬੇੜ ਰਹੇ ਸਨ, ਉਸ ਦੇ ਕਾਰਨ ਪੌਲੁਸ ਉਹਨਾਂ ਨੂੰ ਝਿੜਕਦਾ ਹੈ | ਸੰਭਾਵੀ ਅਰਥ ਇਹ ਹਨ 1) “ਤੁਹਾਨੂੰ ਇਸ ਤਰ੍ਹਾਂ ਦੇ ਝਗੜੇ ਕਲੀਸਿਯਾ ਦੇ ਉਹਨਾਂ ਮੈਂਬਰਾਂ ਨੂੰ ਦੇਣੇ ਬੰਦ ਕਰਨੇ ਪੈਣਗੇ ਜਿਹੜੇ ਫੈਸਲਾ ਕਰਨ ਦੇ ਯੋਗ ਨਹੀਂ ਹਨ” ਜਾਂ 2) “ਤੁਹਾਨੂੰ ਇਸ ਤਰ੍ਹਾਂ ਦੇ ਝਗੜੇ ਉਹਨਾਂ ਨੂੰ ਦੇਣੇ ਬੰਦ ਕਰਨੇ ਚਾਹੀਦੇ ਹਨ ਜਿਹੜੇ ਕਲੀਸਿਯਾ ਤੋਂ ਬਾਹਰ ਹਨ” ਜਾਂ 3) “ਤੁਸੀਂ ਇਸ ਤਰ੍ਹਾਂ ਦੇ ਝਗੜੇ ਉਹਨਾਂ ਨੂੰ ਵੀ ਹੱਲ ਕਰਨ ਦੇ ਲਈ ਦੇ ਸਕਦੇ ਹੋ ਜਿਹੜੇ ਲੋਕ ਕਲੀਸਿਯਾ ਦੇ ਵਿੱਚ ਦੂਸਰੇ ਵਿਸ਼ਵਾਸੀਆਂ ਦੇ ਦੁਆਰਾ ਚੰਗੇ ਨਹੀ ਸਮਝੇ ਜਾਂਦੇ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੁਹਾਨੂੰ ਸ਼ਰਮਿੰਦਾ ਕਰਨ ਦੇ ਲਈ

ਸਮਾਂਤਰ ਅਨੁਵਾਦ: “ਤੁਹਾਡਾ ਨਿਰਾਦਰ ਕਰਨ ਦੇ ਲਈ” ਜਾਂ “ਤੁਹਾਨੂੰ ਦਿਖਾਉਣ ਦੇ ਲਈ ਕਿ ਤੁਸੀਂ ਇਸ ਵਿੱਚ ਕਿਸ ਤਰ੍ਹਾਂ ਅਸਫ਼ਲ ਹੋਏ ਹੋ |” (UDB)

ਕੀ ਤੁਹਾਡੇ ਵਿੱਚ ਇੱਕ ਵੀ ਐਨਾ ਬੁੱਧੀਮਾਨ ਨਹੀਂ ਹੈ ਜੋ ਭਰਾਵਾਂ ਦੇ ਝਗੜੇ ਨੂੰ ਨਬੇੜ ਸਕੇ ?

ਸਮਾਂਤਰ ਅਨੁਵਾਦ: “ਵਿਸ਼ਵਾਸੀਆਂ ਦੇ ਵਿੱਚ ਝਗੜੇ ਨੂੰ ਨਬੇੜਨ ਦੇ ਲਈ ਤੁਹਾਨੂੰ ਇੱਕ ਬੁੱਧੀਮਾਨ ਵਿਸ਼ਵਾਸੀ ਲੱਭਣਾ ਚਾਹੀਦਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਝਗੜਾ

“ਵਿਵਾਦ” ਜਾਂ “ਅਸਹਿਮਤੀ”

ਸਗੋਂ

ਸਮਾਂਤਰ ਅਨੁਵਾਦ: “ਪਰ ਜਿਵੇਂ ਇਹ ਹੁਣ ਹੈ” ਜਾਂ “ਪਰ ਸੱਚ ਮੁੱਚ”

ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਦੇ ਵਿਰੋਧ ਵਿੱਚ ਅਦਾਲਤ ਵਿੱਚ ਜਾਂਦਾ ਹੈ, ਅਤੇ ਉਹ ਝਗੜਾ ਇੱਕ ਅਵਿਸ਼ਵਾਸੀ ਨਿਆਈਂ ਦੇ ਅੱਗੇ ਰੱਖਿਆ ਜਾਂਦਾ ਹੈ

ਸਮਾਂਤਰ ਅਨੁਵਾਦ: “ਵਿਸ਼ਵਾਸੀ ਜਿਹਨਾਂ ਦਾ ਆਪਸ ਦੇ ਵਿੱਚ ਝਗੜਾ ਹੈ ਫੈਸਲੇ ਦੇ ਲਈ ਅਵਿਸ਼ਵਾਸੀ ਨਿਆਈਂ ਦੇ ਕੋਲ ਜਾਂਦੇ ਹਨ |”

ਉਹ ਝਗੜਾ ਰੱਖਿਆ ਜਾਂਦਾ ਹੈ

“ਇੱਕ ਵਿਸ਼ਵਾਸੀ ਇਸ ਤਰ੍ਹਾਂ ਦੇ ਝਗੜੇ ਨੂੰ ਰੱਖਦਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)