pa_tn/1CO/06/01.md

3.6 KiB

ਝਗੜੇ

ਸਮਾਂਤਰ ਅਨੁਵਾਦ: “ਅਸਹਿਮਤੀ” ਜਾਂ “ਵਿਵਾਦ”

ਅਦਾਲਤ

ਜਿੱਥੇ ਇੱਕ ਸਥਾਨਿਕ ਸਰਕਾਰ ਨਿਆਂ ਕਰਦੀ ਹੈ ਅਤੇ ਦੇਖਦੀ ਹੈ ਕਿ ਕੌਣ ਸਹੀ ਹੈ

ਕੀ ਕਿਸੇ ਦਾ ਇਹ ਹੌਂਸਲਾ ਹੁੰਦਾ ਹੈ ਕਿ ਉਹ ਅਦਾਲਤ ਦੇ ਵਿੱਚ ਕੁਧਰਮੀਆਂ ਦੇ ਕੋਲ ਮੁਕੱਦਮਾ ਨਿਬੇੜਨ ਦੇ ਲਈ ਜਾਵੇ ਸੰਤਾਂ ਕੋਲ ਨਹੀਂ ?

ਪੌਲੁਸ ਕਹਿੰਦਾ ਹੀ ਕਿ ਕੁਰਿੰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਝਗੜੇ ਆਪ ਵਿੱਚ ਨਬੇੜ ਲੈਣ | ਸਮਾਂਤਰ ਅਨੁਵਾਦ: “ਆਪਣੇ ਸਾਥੀ ਵਿਸ਼ਵਾਸੀ ਉੱਤੇ ਇੱਕ ਕੁਧਰਮੀ ਨਿਆਈਂ ਦੇ ਸਾਹਮਣੇ ਦੋਸ਼ ਨਾ ਲਾਓ | ਸਾਥੀ ਵਿਸ਼ਵਾਸੀਆਂ ਨੂੰ ਝਗੜੇ ਆਪਸ ਦੇ ਵਿੱਚ ਨਬੇੜ ਲੈਣੇ ਚਾਹੀਦੇ ਹਨ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਤੁਸੀਂ ਨਹੀਂ ਜਾਣਦੇ ਕਿ ਸੰਤ ਸੰਸਾਰ ਦਾ ਨਿਆਉਂ ਕਰਨਗੇ ?

ਪੌਲੁਸ ਭਵਿੱਖ ਵਿੱਚ ਸੰਸਾਰ ਦੇ ਨਿਆਂ ਦੇ ਬਾਰੇ ਬੋਲ ਰਿਹਾ ਹੈ | (ਦੇਖੋ: ਅਲ੍ਨ੍ਕਿਤ ਪ੍ਰਸ਼ਨ)

ਜੇਕਰ ਸੰਸਾਰ ਦਾ ਨਿਆਉਂ ਤੁਸੀਂ ਕਰਨਾ ਹੈ ਤਾਂ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਦਾ ਨਬੇੜਾ ਆਪ ਨਹੀਂ ਕਰ ਸਕਦੇ ?

ਪੌਲੁਸ ਕਹਿੰਦਾ ਹੈ ਕਿ ਉਹਨਾਂ ਨੂੰ ਭਵਿੱਖ ਦੇ ਵਿੱਚ ਸਾਰੇ ਸੰਸਾਰ ਦਾ ਨਿਆਉਂ ਕਰਨ ਦੀ ਯੋਗਤਾ ਅਤੇ ਜਿੰਮੇਵਾਰੀ ਦਿੱਤੀ ਜਾਵੇਗੀ, ਇਸ ਲਈ ਉਹਨਾਂ ਨੂੰ ਛੋਟੇ ਛੋਟੇ ਝਗੜਿਆਂ ਨੂੰ ਆਪਸ ਦੇ ਵਿੱਚ ਨਬੇੜਨ ਦੇ ਯੋਗ ਹੋਣਾ ਚਾਹੀਦਾ ਹੈ | ਸਮਾਂਤਰ ਅਨੁਵਾਦ: “ਭਵਿੱਖ ਤੁਸੀਂ ਸੰਸਾਰ ਦਾ ਨਿਆਉਂ ਕਰੋਗੇ, ਇਸ ਲਈ ਤੁਸੀਂ ਇਹਨਾਂ ਝਗੜਿਆਂ ਨੂੰ ਹੁਣ ਨਬੇੜ ਸਕਦੇ ਹੋ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਝਗੜੇ

“ਝਗੜੇ” ਜਾਂ “ਅਸਹਿਮਤੀ”

ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਦੂਤਾਂ ਦਾ ਨਿਆਉਂ ਕਰਾਂਗੇ ?

“ਤੁਸੀਂ ਜਾਣਦੇ ਹੋ ਕਿ ਅਸੀਂ ਦੂਤਾਂ ਦਾ ਨਿਆਉਂ ਕਰਾਂਗੇ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਅਸੀਂ

ਪੌਲੁਸ ਇਸ ਵਿੱਚ ਆਪਣੇ ਆਪ ਅਤੇ ਕੁਰਿੰਥੀਆਂ ਦੇ ਲੋਕਾਂ ਨੂੰ ਸ਼ਾਮਿਲ ਕਰਦਾ ਹੈ | (ਦੇਖੋ: ਸੰਮਲਿਤ)

ਫਿਰ ਕਿੰਨਾ ਵਧੀਕ ਸੰਸਾਰੀ ਗੱਲਾਂ ਦਾ ਨਿਆਉਂ ਅਸੀਂ ਕਰ ਸਕਦੇ ਹਾਂ ?

ਸਮਾਂਤਰ ਅਨੁਵਾਦ: “ਕਿਉਂਕਿ ਸਾਨੂੰ ਦੂਤਾਂ ਦਾ ਨਿਆਉਂ ਕਰਨ ਦੀ ਯੋਗਤਾ ਅਤੇ ਜਿੰਮੇਵਾਰੀ ਦਿੱਤੀ ਜਾਵੇਗੀ, ਅਸੀਂ ਪੱਕਾ ਹੀ ਇਸ ਜੀਵਨ ਦੇ ਝਗੜਿਆਂ ਨੂੰ ਨਬੇੜ ਸਕਦੇ ਹਾਂ |” (ਦੇਖੋ: ਅਲੰਕ੍ਰਿਤ ਪ੍ਰਸ਼ਨ)