pa_tn/1CO/04/06.md

2.2 KiB

ਤੁਹਾਡੇ ਨਮਿੱਤ

“ਤੁਹਾਡੇ ਭਲੇ ਲਈ”

ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਹਨਾਂ ਤੋਂ ਪਰੇ ਨਾ ਜਾਓ

“ਜੋ ਧਰਮ ਸ਼ਾਸ਼ਤਰ ਦੇ ਵਿੱਚ ਲਿਖਿਆ ਹੋਇਆ ਉਸ ਦੇ ਵਿਰੋਧ ਵਿੱਚ ਕੰਮ ਨਾ ਕਰੋ” (TFT)

ਕਿਉਂਕਿ ਤੇਰੇ ਅਤੇ ਦੂਸਰੇ ਵਿੱਚ ਅੰਤਰ ਨੂੰ ਕੌਣ ਦੇਖਦਾ ਹੈ ?

ਪੌਲੁਸ ਕੁਰਿੰਥੀਆਂ ਦੇ ਉਹਨਾਂ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸੋਚਦੇ ਹਨ ਕਿ ਉਹ ਇਸ ਲਈ ਉੱਤਮ ਹਨ ਕਿ ਉਹਨਾਂ ਨੇ ਪੌਲੁਸ ਜਾਂ ਅਪੁੱਲੋਸ ਦੇ ਦੁਆਰਾ ਵਿਸ਼ਵਾਸ ਕੀਤਾ ਹੈ | ਸਮਾਂਤਰ ਅਨੁਵਾਦ: “ਤੁਸੀਂ ਦੂਸਰੇ ਵਿਅਕਤੀਆਂ ਦੇ ਨਾਲੋਂ ਉੱਤਮ ਨਹੀਂ ਹੋ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੇਰੇ ਕੋਲ ਕੀ ਹੈ ਜੋ ਤੂੰ ਦੂਸਰੇ ਤੋਂ ਨਹੀਂ ਲਿਆ ?

ਪੌਲੁਸ ਜ਼ੋਰ ਦਿੰਦਾ ਹੈ ਕਿ ਜੋ ਉਹਨਾਂ ਦੇ ਕੋਲ ਹੈ ਪਰਮੇਸ਼ੁਰ ਨੇ ਉਹਨਾਂ ਨੂੰ ਮੁਫ਼ਤ ਦੇ ਵਿੱਚ ਦਿੱਤਾ ਹੈ | ਸਮਾਂਤਰ ਅਨੁਵਾਦ: “ਹਰੇਕ ਚੀਜ਼ ਜੋ ਤੁਹਾਡੇ ਕੋਲ ਹੈ, ਪਰਮੇਸ਼ੁਰ ਨੇ ਉਹ ਤੁਹਾਨੂੰ ਦਿੱਤੀਆਂ ਹਨ!” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੂੰ ਇਸ ਤਰ੍ਹਾਂ ਘਮੰਡ ਕਿਉਂ ਕਰਦਾ ਹੈਂ ਜਿਵੇਂ ਲਿਆ ਨਹੀਂ ?

ਪੌਲੁਸ ਉਹਨਾਂ ਨੂੰ ਉਸ ਉੱਤੇ ਘਮੰਡ ਕਰਨ ਤੋਂ ਝਿੜਕਦਾ ਹੈ ਜੋ ਉਹਨਾਂ ਨੇ ਪ੍ਰਾਪਤ ਕੀਤਾ ਹੈ | ਸਮਾਂਤਰ ਅਨੁਵਾਦ: “ਤੁਹਾਨੂੰ ਘਮੰਡ ਕਰਨ ਦਾ ਹੱਕ ਨਹੀਂ ਹੈ” ਜਾਂ “ਕਦੇ ਵੀ ਘਮੰਡ ਨਾ ਕਰੋ |” (ਦੇਖੋ: ਅਲੰਕ੍ਰਿਤ ਪ੍ਰਸ਼ਨ)