pa_tn/1CO/01/20.md

2.3 KiB

ਬੁੱਧਵਾਨ ਵਿਅਕਤੀ ਕਿੱਥੇ ਹੈ ? ਵਿਦਵਾਨ ਕਿੱਥੇ ਹੈ ? ਇਸ ਸੰਸਾਰ ਦਾ ਵਿਵਾਦ ਕਰਨ ਵਾਲਾ ਕਿੱਥੇ ਹੈ ?

ਪੌਲੁਸ ਇਹ ਜ਼ੋਰ ਦਿੰਦਾ ਹੈ ਕਿ ਸੱਚ ਮੁੱਚ ਬੁੱਧੀਵਾਨ ਲੋਕ ਕਿਤੇ ਨਹੀਂ ਮਿਲਦੇ | ਸਮਾਂਤਰ ਅਨੁਵਾਦ: “ਖੁਸ਼ਖਬਰੀ ਦੀ ਤੁਲਣਾ ਦੇ ਵਿੱਚ, ਕੋਈ ਵੀ ਬੁੱਧੀਮਾਨ, ਵਿਦਵਾਨ ਜਾਂ ਵਿਵਾਦ ਕਰਨ ਵਾਲਾ ਨਹੀਂ ਹੈ!” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਵਿਦਵਾਨ

ਉਹ ਵਿਅਕਤੀ ਜਿਹੜਾ ਆਪਣੀ ਬਹੁਤ ਜਿਆਦਾ ਪੜਾਈ ਦੇ ਕਾਰਨ ਜਾਣਿਆ ਜਾਂਦਾ ਹੈ |

ਵਿਵਾਦ ਕਰਨ ਵਾਲਾ

ਉਹ ਵਿਅਕਤੀ ਜਿਹੜਾ ਉਸ ਦੇ ਬਾਰੇ ਵਿਵਾਦ ਕਰਦਾ ਹੈ ਜੋ ਉਹ ਜਾਣਦਾ ਹੈ ਜਾਂ ਉਹ ਜਿਹੜਾ ਇਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਨਿਪੁੰਨ ਹੈ |

ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਦੇ ਵਿੱਚ ਨਹੀਂ ਬਦਲ ਦਿੱਤਾ ?

ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਉਸ ਤੇ ਜ਼ੋਰ ਦੇਣ ਲਈ ਕਰਦਾ ਹੈ ਜੋ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਦੇ ਨਾਲ ਕੀਤਾ ਹੈ | ਸਮਾਂਤਰ ਅਨੁਵਾਦ: “ਪਰਮੇਸ਼ੁਰ ਨੇ ਸੱਚ ਮੁੱਚ ਇਸ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਦੇ ਵਿੱਚ ਬਦਲ ਦਿੱਤਾ ਹੈ |” ਜਾਂ “ਪਰਮੇਸ਼ੁਰ ਉਸ ਸੰਦੇਸ਼ ਨੂੰ ਇਸਤੇਮਾਲ ਕਰਕੇ ਅਨੰਦ ਹੈ ਕਿ ਜੋ ਉਹਨਾਂ ਨੇ ਸੋਚਿਆ ਉਹ ਮੂਰਖਤਾਈ ਸੀ” (UDB) (ਦੇਖੋ: ਅਲੰਕ੍ਰਿਤ ਪ੍ਰਸ਼ਨ)

ਉਹ ਜਿਹੜੇ ਵਿਸ਼ਵਾਸ ਕਰਦੇ ਹਨ

ਸੰਭਾਵੀ ਅਰਥ ਇਹ ਹਨ 1) “ਸਾਰੇ ਜਿਹੜੇ ਵਿਸ਼ਵਾਸ ਕਰਦੇ ਹਨ” (UDB) ਜਾਂ 2) “ਉਹ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ |”