pa_tn/3JN/01/01.md

2.4 KiB

ਇਹ ਯੂਹੰਨਾ ਦੇ ਨਾਲ ਸੰਬੰਧਿਤ ਹੈ ਜੋ ਰਸੂਲ ਅਤੇ ਯਿਸੂ ਦਾ ਚੇਲਾ ਹੈ | ਉਹ ਆਪਣੇ ਆਪ ਨੂੰ ਇੱਕ ਬਜ਼ੁਰਗ ਦੇ ਰੂਪ ਵਿੱਚ ਦਰਸਾਉਂਦਾ ਹੈ, ਇਸ ਲਈ ਕਿ ਉਹ ਵੱਡੀ ਉਮਰ ਦਾ ਹੈ ਜਾਂ ਇਸ ਲਈ ਕਿ ਉਹ ਕਲੀਸਿਯਾ ਵਿੱਚ ਆਗੂ ਹੈ | ਲੇਖਕ ਦੇ ਨਾਮ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਮੈਂ,ਜੋ ਬਜ਼ੁਰਗ ਹਾਂ, ਲਿਖ ਰਿਹਾ ਹਾਂ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਗਾਯੁਸ

ਇਹ ਇੱਕ ਸਾਥੀ ਵਿਸ਼ਵਾਸੀ ਹੈ ਜਿਸ ਨੂੰ ਯੂਹੰਨਾ ਲਿਖ ਰਿਹਾ ਹੈ | (ਦੇਖੋ: ਨਾਵਾਂ ਦਾ ਅਨੁਵਾਦ ਕਰੋ)

ਜਿਸ ਦੇ ਨਾਲ ਮੈਂ ਸੱਚ ਵਿੱਚ ਪ੍ਰੇਮ ਕਰਦਾ ਹਾਂ

ਸਮਾਂਤਰ ਅਨੁਵਾਦ: “ਜਿਸ ਨੂੰ ਮੈਂ ਸੱਚ ਮੁੱਚ ਪ੍ਰੇਮ ਕਰਦਾ ਹਾਂ“ (UDB)

ਸਾਰੀਆਂ ਚੀਜ਼ਾਂ ਵਿੱਚ ਖੁਸ਼ਹਾਲ ਰਹੇਂ ਅਤੇ ਸਿਹਤਮੰਦ ਰਹੇਂ

“ਤੂੰ ਸਾਰੀਆਂ ਚੀਜ਼ਾਂ ਵਿੱਚ ਵਧੀਆ ਕਰੇਂ ਅਤੇ ਤੰਦਰੁਸਤ ਰਹੇਂ”

ਜਿਵੇਂ ਤੇਰੀ ਜਾਨ ਖੁਸ਼ਹਾਲ ਹੈ

“ਜਿਵੇਂ ਆਤਮਿਕ ਤੌਰ ਤੇ ਤੂੰ ਵਧੀਆ ਕਰ ਰਿਹਾ ਹੈਂ”

ਭਰਾ

“ਸਾਥੀ ਵਿਸ਼ਵਾਸੀ”

ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ

“ਮੈਨੂੰ ਦੱਸਿਆ ਕਿ ਤੂੰ ਪਰਮੇਸ਼ੁਰ ਦੀ ਸਚਾਈ ਦੇ ਅਨੁਸਾਰ ਰਹਿੰਦਾ ਹੈ” ਜਾਂ ”

ਮੇਰੇ ਬੱਚੇ

ਯੂਹੰਨਾ ਉਹਨਾਂ ਦੀ ਤੁਲਨਾ ਬੱਚਿਆਂ ਨਾਲ ਕਰਦਾ ਹੈ ਜਿਹਨਾਂ ਨੂੰ ਯਿਸੂ ਤੇ ਵਿਸ਼ਵਾਸ ਕਰਨਾ ਸਿਖਾਇਆ ਹੈ. ਇਹ ਉਹਨਾਂ ਦੇ ਲਈ ਉਸ ਦੇ ਪ੍ਰੇਮ ਅਤੇ ਚਿੰਤਾ ਤੇ ਜ਼ੋਰ ਦਿੰਦਾ ਹੈ |. ਸਮਾਂਤਰ ਅਨੁਵਾਦ: “ਮੇਰੇ ਆਤਮਿਕ ਬੱਚੇ |” (ਦੇਖੋ: ਅਲੰਕਾਰ)