# ਪਸਾਹ ![OBS Image](https://cdn.door43.org/obs/jpg/360px/obs-en-11-01.jpg) ਪਸਾਹਪਰਮੇਸ਼ੁਰ ਨੇ ਫ਼ਿਰਊਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ ਤਾਂ ਉਹ ਉਹਨਾਂ ਦੇ ਅਤੇ ਉਹਨਾਂ ਦੇ ਪਸ਼ੂਆਂ ਦੇ ਪਲੋਠੇ ਮਾਰ ਦੇਵੇਗਾ | ਜਦੋਂ ਉਸ ਨੇ ਸੁਣਿਆ ਤਦ ਵੀ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਅਤੇ ਆਗਿਆ ਮੰਨਣ ਤੋਂ ਇਨਕਾਰ ਕੀਤਾ | ![OBS Image](https://cdn.door43.org/obs/jpg/360px/obs-en-11-02.jpg) ਜਿਹੜੇ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੇ ਪਲੋਠਿਆਂ ਨੂੰ ਬਚਾਉਣ ਲਈ ਉਸ ਨੇ ਤਰੀਕਾ ਦਿੱਤਾ |ਹਰ ਇੱਕ ਪਰਿਵਾਰ ਨੇ ਬੱਜ ਰਹਿਤ ਲੇਲਾ ਲੈਣਾ ਅਤੇ ਉਸ ਨੂੰ ਕੱਟਣਾ ਸੀ | ![OBS Image](https://cdn.door43.org/obs/jpg/360px/obs-en-11-03.jpg) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਲੇਲੇ ਦੇ ਲਹੂ ਵਿੱਚੋਂ ਕੁੱਝ ਲੈ ਕੇ ਆਪਣੇ ਘਰ ਦੀਆਂ ਚੌਗਾਠਾਂ ਤੇਂ ਲਗਾਉਣ ਅਤੇ ਮੀਟ ਨੂੰ ਭੁੰਨ ਕੇ ਛੇਤੀ ਛੇਤੀ ਵਾਲੀ ਖ਼ਮੀਰ ਰੋਟੀ ਨਾਲ ਖਾਣ |ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਖਾਣ ਤਾਂ ਮਿਸਰ ਛੱਡਣ ਲਈ ਤਿਆਰ ਹੋ ਜਾਣ| ![OBS Image](https://cdn.door43.org/obs/jpg/360px/obs-en-11-04.jpg) ਇਸਰਾਏਲੀਆਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ |ਰਾਤ ਦੇ ਅੱਧ ਵਿੱਚ, ਪਰਮੇਸ਼ੁਰ ਮਿਸਰ ਵਿੱਚ ਹਰ ਇੱਕ ਪਲੋਠੇ ਲੜਕੇ ਨੂੰ ਮਾਰਨ ਲਈ ਨਿੱਕਲਿਆ | ![OBS Image](https://cdn.door43.org/obs/jpg/360px/obs-en-11-05.jpg) ਇਸਰਾਏਲੀਆਂ ਦੇ ਸਾਰੇ ਘਰਾਣਿਆਂ ਦੀਆਂ ਚੌਗਾਠਾਂ ਤੇ ਲਹੂ ਸੀ, ਇਸ ਲਈ ਪਰਮੇਸ਼ੁਰ ਉਹਨਾਂ ਘਰਾਂ ਦੇ ਉੱਪਰੋਂ ਲੰਘ ਗਿਆ |ਉਹਨਾਂ ਵਿਚਕਾਰ ਹਰ ਕੋਈ ਸੁਰੱਖਿਅਤ ਸੀ |ਉਹ ਲੇਲੇ ਦੇ ਲਹੂ ਕਾਰਨ ਬਚ ਗਏ | ![OBS Image](https://cdn.door43.org/obs/jpg/360px/obs-en-11-06.jpg) ਪਰ ਮਿਸਰੀਆਂ ਨੇ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਦਾ ਹੁਕਮ ਨਹੀਂ ਮੰਨਿਆ |ਇਸ ਲਈ ਪਰਮੇਸ਼ੁਰ ਉਹਨਾਂ ਦੇ ਘਰਾਂ ਉੱਪਰੋਂ ਨਹੀਂ ਲੰਘਿਆ |ਪਰਮੇਸ਼ੁਰ ਨੇ ਮਿਸਰੀਆਂ ਦੇ ਹਰ ਇੱਕ ਪਲੋਠੇ ਲੜਕੇ ਨੂੰ ਮਾਰਿਆ | ![OBS Image](https://cdn.door43.org/obs/jpg/360px/obs-en-11-07.jpg) ਹਰ ਮਿਸਰੀ ਪਹਿਲੋਠੇ ਲੜਕਾ ਮਰ ਗਿਆ, ਜ਼ੇਲ੍ਹ ਵਿੱਚ ਹਰ ਕੈਦੀ ਦਾ ਪਹਿਲੋਠੇ ਇੱਥੋਂ ਤੱਕ ਕਿ ਫ਼ਿਰਊਨ ਦਾ ਪਲੋਠਾ ਵੀ ਮਰ ਗਿਆ |ਮਿਸਰ ਵਿੱਚ ਬਹੁਤ ਸਾਰੇ ਲੋਕ ਆਪਣੇ ਗਹਿਰੇ ਦੁੱਖ ਦੇ ਕਾਰਨ ਵਿਰਲਾਪ ਕਰਦੇ ਅਤੇ ਰੋਂਦੇ ਸਨ | ![OBS Image](https://cdn.door43.org/obs/jpg/360px/obs-en-11-08.jpg) ਉਸੇ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਇਆ ਅਤੇ ਕਿਹਾ, “ਇਸਰਾਏਲੀਆਂ ਨੂੰ ਲੈ ਅਤੇ ਜਲਦੀ ਨਾਲ ਮਿਸਰ ਵਿੱਚੋਂ ਨਿੱਕਲ ਜਾਹ|”ਮਿਸਰੀ ਲੋਕਾਂ ਨੇ ਵੀ ਇਸਰਾਏਲੀਆਂ ਦੀ ਅੱਗੇ ਬੇਨਤੀ ਕੀਤੀ ਕਿ ਜਲਦੀ ਨਾਲ ਮਿਸਰ ਛੱਡ ਦਿਓ | _ਬਾਈਬਲ ਕਹਾਣੀ – ਵਿੱਚੋਂ ਕੂਚ - 11:1-12:32_