# ਪੰਜਵੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ? ਯੂਹੰਨਾ ਨੇ ਜਾਨਾਂ ਦੇਖੀਆਂ ਜਿਹੜੀਆਂ ਪਰਮੇਸ਼ੁਰ ਦੇ ਬਚਨ ਦੇ ਕਾਰਨ ਮਾਰੀਆਂ ਗਈਆਂ ਸਨ [6:9] # ਜਾਨਾਂ ਜਿਹੜੀਆਂ ਜਗਵੇਦੀ ਦੇ ਹੇਠਾਂ ਸੀ ਪਰਮੇਸ਼ੁਰ ਤੋਂ ਕੀ ਜਾਨਣਾ ਚਾਹੁੰਦੀਆ ਸੀ ? ਜਾਨਾਂ ਜਾਨਣਾ ਚਾਹੁੰਦੀਆਂ ਸੀ ਕੀ ਪਰਮੇਸ਼ੁਰ ਕਦੋਂ ਤੱਕ ਉਹਨਾਂ ਦੇ ਖੂਨ ਦਾ ਨਿਆਂ ਨਹੀ ਕਰੇਗਾ [6:10] # ਜਾਨਾਂ ਨੂੰ ਕਿੰਨੇ ਸਮੇਂ ਤੱਕ ਕਿਹਾ ਗਿਆ ਕਿ ਉਹਨਾਂ ਨੂੰ ਇੰਤਜਾਰ ਕਰਨਾ ਪਵੇਗਾ? ਜਾਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਆਪਣੇ ਸਾਥੀ ਦਾਸਾਂ ਦੇ ਮਾਰੇ ਜਾਣ ਦੀ ਗਿਣਤੀ ਪੂਰੀ ਹੋਣ ਤੱਕ ਇੰਤਜਾਰ ਕਰਨਾ ਪਵੇਗਾ [6:11]