# ਪਤਰਸ ਦੇ ਅਨੁਸਾਰ ਯਿਸੂ ਸਵਰਗ ਵਿੱਚ ਕਿਸ ਸਮੇਂ ਤੱਕ ਰਹੇਗਾ? ਉ: ਪਤਰਸ ਨੇ ਕਿਹਾ ਕਿ ਜਦੋਂ ਤੱਕ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦਾ ਸਮਾਂ ਨਾ ਆ ਜਾਵੇ, ਯਿਸੂ ਸਵਰਗ ਵਿੱਚ ਰਹੇਗਾ [3;21] # ਮੂਸਾ ਨੇ ਯਿਸੂ ਬਾਰੇ ਕੀ ਆਖਿਆ? ਉ: ਮੂਸਾ ਨੇ ਕਿਹਾ ਕਿ ਪਰਮੇਸ਼ੁਰ ਉਸ ਵਰਗੇ ਇੱਕ ਨਬੀ ਨੂੰ ਖੜਾ ਕਰੇਗਾ ਜਿਸ ਦੀ ਲੋਕ ਸੁਣਨਗੇ [3:22] # ਉਸ ਹਰੇਕ ਆਦਮੀ ਨਾਲ ਕੀ ਹੋਵੇਗਾ ਜੋ ਯਿਸੂ ਦੀ ਆਵਾਜ਼ ਨਹੀਂ ਸੁਣਦਾ ? ਉ: ਜੋ ਆਦਮੀ ਯਿਸੂ ਦੀ ਆਵਾਜ਼ ਨੂੰ ਨਹੀਂ ਸੁਣਦਾ ਉਹ ਪੂਰੀ ਤਰ੍ਹਾਂ ਨਾਸ ਕੀਤਾ ਜਾਵੇਗਾ [3:23]