# ਯੂਹੰਨਾ ਲੇਖਕ ਇਸ ਪੱਤ੍ਰੀ ਵਿੱਚ ਆਪਣੀ ਪਹਿਚਾਣ ਕਿਸ ਨਾਮ ਨਾਲ ਕਰਵਾਉਂਦਾ ਹੈ? ਯੂਹੰਨਾ ਆਪਣੀ ਪਹਿਚਾਣ ਇੱਕ ਬਜੁਰਗ ਦੇ ਰੂਪ ਵਿੱਚ ਕਰਵਾਉਂਦਾ ਹੈ|[1:1] # ਇਸ ਪੱਤ੍ਰੀ ਨੂੰ ਪ੍ਰਾਪਤ ਕਰਨ ਵਾਲੇ ਗਾਯੁਸ ਨਾਲ ਯੂਹੰਨਾ ਦਾ ਕੀ ਸੰਬੰਧ ਹੈ? ਯੂਹੰਨਾ ਗਾਯੁਸ ਨਾਲ ਸੱਚਾ ਪ੍ਰੇਮ ਕਰਦਾ ਹੈ | [1:1] # ਯੂਹੰਨਾ ਗਾਯੁਸ ਲਈ ਕੀ ਪ੍ਰਾਥਨਾ ਕਰਦਾ ਹੈ ? ਯੂਹੰਨਾ ਪ੍ਰਾਥਨਾ ਕਰਦਾ ਹੈ ਕਿ ਗਾਯੁਸ ਸਭ ਗੱਲਾਂ ਵਿੱਚ ਸੁਖ ਸਾਂਦ ਨਾਲ ਅਤੇ ਤੰਦਰੁਸਤ ਰਹੇ, ਜਿਵੇਂ ਉਸਦੀ ਜਾਨ ਸੁਖ ਸਾਂਦ ਨਾਲ ਹੈ |[1:2] # ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਕੀ ਹੈ? ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਇਹ ਸੁਣਨਾ ਹੈ ਕਿ ਉਸਦੇ ਬੱਚੇ ਸਚਿਆਈ ਉੱਤੇ ਚੱਲਦੇ ਹਨ|[1:4]