# ਪੌਲੁਸ ਅਤੇ ਉਸ ਦੇ ਸਾਥੀਆਂ ਨੇ ਹੌਂਸਲਾ ਕਿਉਂ ਨਹੀਂ ਹਾਰਿਆ ? ਉ: ਉਹਨਾਂ ਉਸ ਸੇਵਕਾਈ ਦੇ ਕਾਰਨ ਹੌਂਸਲਾ ਨਹੀਂ ਹਾਰਿਆ ਜੋ ਉਹਨਾਂ ਨੇ ਪਾਈ ਹੈ ਅਤੇ ਇਸ ਕਾਰਨ ਜੋ ਉਹਨਾਂ ਨੇ ਦਯਾ ਪਾਈ ਹੈ [4:1] # ਕਿਹੜੇ ਢੰਗਾਂ ਦੇ ਬਾਰੇ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਫਿਰ ਤੋਂ ਬੋਲਿਆ ? ਉ: ਉਹਨਾਂ ਨੇ ਉਨ੍ਹਾਂ ਢੰਗਾ ਦੇ ਬਾਰੇ ਬੋਲਿਆ ਜਿਹੜੇ ਸ਼ਰਮਨਾਕ ਹਨ ਅਤੇ ਗੁਪਤ ਹਨ | ਉਹਨਾਂ ਨੇ ਨਾ ਚਤਰਾਈ ਦੀ ਚਾਲ ਚੱਲੀ ਅਤੇ ਨਾ ਪਰਮੇਸ਼ੁਰ ਦੇ ਵਚਨ ਵਿੱਚ ਮਿਲਾਵਟ ਕੀਤੀ [4:2] # ਪੌਲੁਸ ਅਤੇ ਉਹ ਜਿਹੜੇ ਉਸ ਦੇ ਵਰਗੇ ਹਨ ਉਹਨਾਂ ਕਿਵੇਂ ਪਰਮੇਸ਼ੁਰ ਦੇ ਅੱਗੇ ਆਪਣੇ ਆਪ ਦੀ ਸਿਫਾਰਸ਼ ਕੀਤੀ ? ਉ: ਉਹਨਾਂ ਨੇ ਇਹ ਸਚਾਈ ਨੂੰ ਪਰਗਟ ਕਰਨ ਦੇ ਦੁਆਰਾ ਕੀਤਾ [4:2]